Subedar Lyrics
ਤੇਰਾ ਬਾਪੂ ਤੇਰੇ ਪਿੰਡ ਦਾ ਐ ਚੌਧਰੀ
ਮੇਰਾ ਬਾਪੂ ਐ ਰਿਟਾਇਰ ਸੂਬੇਦਾਰ ਨੀ
ਮੇਰਾ ਮੰਨੇ ਨਾ ਜਮੀਰ ਜਿਉਣ ਜੋਗੀਏ
ਕਰਾਂ ਇੱਜਤਾਂ ਦੇ ਨਾਲ ਖਿਲਵਾੜ ਨੀ
ਕਰਾਂ ਇੱਜਤਾਂ ਦੇ ਨਾਲ ਖਿਲਵਾੜ ਨੀ
ਓ ਤੇਰਾ ਬਾਪੂ ਤੇਰੇ ਪਿੰਡ ਦਾ ਐ ਚੌਧਰੀ
ਮੇਰਾ ਬਾਪੂ ਐ ਰਿਟਾਇਰ ਸੂਬੇਦਾਰ ਨੀ
ਮੇਰਾ ਮੰਨੇ ਨਾ ਜਮੀਰ ਜਿਉਣ ਜੋਗੀਏ
ਕਰਾਂ ਇੱਜਤਾਂ ਦੇ ਨਾਲ ਖਿਲਵਾੜ ਨੀ
ਅੱਖਾਂ ਮੀਟ ਕੇ ਕਦਮ ਕਿਵੇਂ ਚੁੱਕਲਾਂ
ਹਾਏ ਨੀ ਅੱਖਾਂ ਮੀਟ ਕੇ ਕਦਮ ਕਿਵੇਂ ਚੁੱਕਲਾਂ
ਨੀ ਮੈਨੂੰ ਦੋਨੋਂ ਪੱਗਾਂ ਜਾਨ ਤੋਂ ਪਿਆਰੀਆਂ
ਹੋ ਤੈਨੂੰ ਚੋਰੀਓਂ ਲਿਆਇਆ ਜੇ ਮੈਂ ਕੱਢ ਕੇ
ਨੀ ਬਿੱਲੋ ਰਹਿਣੀਆਂ ਨੀ ਕੈਮ ਸਰਦਾਰੀਆਂ
ਹੋ ਤੈਨੂੰ ਚੋਰੀਓਂ ਲਿਆਇਆ ਜੇ ਮੈਂ ਕੱਢ ਕੇ
ਨੀ ਬਿੱਲੋ ਰਹਿਣੀਆਂ ਨੀ ਕੈਮ ਸਰਦਾਰੀਆਂ
ਓ ਤੇਰਾ ਬਾਪੂ ਤੇਰੇ ਪਿੰਡ ਦਾ ਐ ਚੌਧਰੀ
ਮੇਰਾ ਬਾਪੂ ਐ ਰਿਟਾਇਰ ਸੂਬੇਦਾਰ ਨੀ
ਲੈ ਕੇ ਕਿਹੜੇ ਘਰੋਂ ਪਾਣੀ ਚਿਹਰੇ ਧੋਣਗੇ
ਬਦਨਾਮੀ ਦੇ ਚਿੱਕੜ ਵਿਚ ਲਿੱਬੜੇ
ਨੀ ਇੱਕ ਰਿਹਾ ਸਰਹੱਦਾਂ ਉੱਤੇ ਲੜਦਾ
ਇਕ ਪਿੰਡ ਦੇ ਸੰਵਾਰੇ ਕੰਮ ਵਿਗੜੇ
ਓਹ ਲੈ ਕੇ ਕਿਹੜੇ ਘਰੋਂ ਪਾਣੀ ਚਿਹਰੇ ਧੋਣਗੇ
ਬਦਨਾਮੀ ਦੇ ਚਿੱਕੜ ਵਿਚ ਲਿੱਬੜੇ
ਇੱਕ ਰਿਹਾ ਸਰਹੱਦਾਂ ਉੱਤੇ ਲੜਦਾ
ਇਕ ਪਿੰਡ ਦੇ ਸੰਵਾਰੇ ਕੰਮ ਵਿਗੜੇ
ਹੋ ਕਦੇ ਸੌਖੇ ਨਾ ਸਟਾਰ ਮੋਡੇ ਲੱਗਦੇ
ਹਾਏ ਨੀ ਕਦੇ ਸੌਖੇ ਨਾ ਸਟਾਰ ਮੋਡੇ ਲੱਗਦੇ
ਨੀ ਕੱਖੋਂ ਹੌਲੇ ਨੂੰ ਕਿਸੇ ਨਾ ਵਾਜਾਂ ਮਾਰੀਆਂ
ਤ ੈਨੂੰ ਚੋਰੀਓਂ ਲਿਆਇਆ ਜੇ ਮੈਂ ਕੱਢ ਕੇ
ਨੀ ਬਿੱਲੋ ਰਹਿਣੀਆਂ ਨੀ ਕੈਮ ਸਰਦਾਰੀਆਂ
ਹੋ ਤੈਨੂੰ ਚੋਰੀਓਂ ਲਿਆਇਆ ਜੇ ਮੈਂ ਕੱਢ ਕੇ
ਨੀ ਬਿੱਲੋ ਰਹਿਣੀਆਂ ਨੀ ਕੈਮ ਸਰਦਾਰੀਆਂ
ਓ ਤੇਰਾ ਬਾਪੂ ਤੇਰੇ ਪਿੰਡ ਦਾ ਏ ਚੌਧਰੀ
ਮੇਰਾ ਬਾਪੂ ਐ ਰਿਟਾਇਰ ਸੂਬੇਦਾਰ ਨੀ
ਇਹ ਤਾਂ ਤੈਨੂੰ ਵੀ ਪਤਾ ਏ ਨਾਲੇ ਮੈਨੂੰ ਵੀ
ਲੁਕੀ ਕੱਖਾਂ ਚ ਰਹਿੰਦੀ ਨਾ ਕਦੇ ਅੱਗ ਨੀਂ
ਦੱਸ ਕਦੋਂ ਤੱਕ ਦੁਨੀਆਂ ਤੋਂ ਲੁਕਾਂਗੇ
ਚੱਲੋ ਮੰਨਿਆਂ ਘਰੋਂ ਵੀ ਗਏ ਜੇ ਭੱਜ ਨੀ
ਹਾਂ ਇਹ ਤਾਂ ਤੈਨੂੰ ਵੀ ਪਤਾ ਏ ਨਾਲੇ ਮੈਨੂੰ ਵੀ
ਲੁਕੀ ਕੱਖਾਂ ਚ ਰਹਿੰਦੀ ਨਾ ਕਦੇ ਅੱਗ ਨੀਂ
ਦੱਸ ਕਦੋਂ ਤੱਕ ਦੁਨੀਆਂ ਤੋਂ ਲੁਕਾਂਗੇ
ਚੱਲੋ ਮੰਨਿਆਂ ਘਰੋਂ ਵੀ ਗਏ ਜੇ ਭੱਜ ਨੀ
ਤਾਹਨੇ ਦੇਣਗੇ ਨਜ਼ਾਰੇ ਲੋਕੀਂ ਲੈਣਗੇ
ਹਾਏ ਨੀ ਤਾਹਨੇ ਦੇਣਗੇ ਨਜ਼ਾਰੇ ਲੋਕੀਂ ਲੈਣਗੇ
ਨੀ ਮਾਪੇ ਕਿਵੇਂ ਗੱਲਾਂ ਸਹਿਣਗੇ ਕਰਾਰੀਆਂ
ਤੈਨੂੰ ਚੋਰੀਓਂ ਲਿਆਇਆ ਜੇ ਮੈਂ ਕੱਢ ਕੇ
ਨੀ ਬਿੱਲੋ ਰਹਿਣੀਆਂ ਨੀ ਕੈਮ ਸਰਦਾਰੀਆਂ
ਹੋ ਤੈਨੂੰ ਚੋਰੀ ਓਂ ਲਿਆਇਆ ਜੇ ਮੈਂ ਕੱਢ ਕੇ
ਨੀ ਬਿੱਲੋ ਰਹਿਣੀਆਂ ਨੀ ਕੈਮ ਸਰਦਾਰੀਆਂ
ਓ ਤੇਰਾ ਬਾਪੂ ਤੇਰੇ ਪਿੰਡ ਦਾ ਏ ਚੌਧਰੀ
ਮੇਰਾ ਬਾਪੂ ਐ ਰਿਟਾਇਰ ਸੂਬੇਦਾਰ ਨੀ
ਫਤਹਿ ਫਤਹਿ ਨੀ ਕਰਾਉਣੀ ਤੇਰੇ ਪਿੰਡ ਚ
ਕੰਮ ਫਤਹਿ ਕਰਵਾਉਣਾ ਤੇਰੇ ਯਾਰ ਦਾ
ਅੱਜ ਛੰਨਾਂ ਚ ਸਲੂਟ ਮੈਨੂੰ ਵੱਜਦੇ
ਰੋਹਬ ਕੱਲ ਨਾ ਰਹੂਗਾ ਤੇਰੇ ਯਾਰ ਦਾ
ਹੋ ਫਤਹਿ ਫਤਹਿ ਨੀ ਕਰਾਉਣੀ ਤੇਰੇ ਪਿੰਡ ਚ
ਕੰਮ ਫਤਹਿ ਕਰਵਾਉਣਾ ਤੇਰੇ ਯਾਰ ਦਾ
ਅੱਜ ਛੰਨਾਂ ਚ ਸਲੂਟ ਮੈਨੂੰ ਵੱਜਦੇ
ਰੋਹਬ ਕੱਲ ਨਾ ਰਹੂਗਾ ਤੇਰੇ ਯਾਰ ਦਾ
ਰਜਾਮੰਦੀ ਨਾਲ ਵਿਆਹ ਕੇ ਲੈ ਜਾਊਂਗਾ
ਹਾਏ ਨੀ ਰਜਾਮੰਦੀ ਨਾਲ ਵਿਆਹ ਕੇ ਲੈ ਜਾਊਂਗਾ
ਨੀ ਰੱਖ ਸੋਹਣੀਏ ਭਰੋਸਾ ਖਿੱਚ ਤਿਆਰੀਆਂ
ਤੈਨੂੰ ਚੋਰੀਓਂ ਲਿਆਇਆ ਜੇ ਮੈਂ ਕੱਢ ਕੇ
ਨੀ ਬਿੱਲੋ ਰਹਿਣੀਆਂ ਨੀ ਕੈਮ ਸਰਦਾਰੀਆਂ
ਹੋ ਤੈਨੂੰ ਚੋਰੀਓਂ ਲਿਆਇਆ ਜੇ ਮੈਂ ਕੱਢ ਕੇ
ਨੀ ਬਿੱਲੋ ਰਹਿਣੀਆਂ ਨੀ ਕੈਮ ਸਰਦਾਰੀਆਂ
ਓ ਤੇਰਾ ਬਾਪੂ ਤੇਰੇ ਪਿੰਡ ਦਾ ਏ ਚੌਧਰੀ
ਮੇਰਾ ਬਾਪੂ ਐ ਰਿਟਾਇਰ ਸੂਬੇਦਾਰ ਨੀ
ਮੇਰਾ ਮੰਨੇ ਨਾ ਜਮੀਰ ਜਿਉਣ ਜੋਗੀਏ
ਕਰਾਂ ਇੱਜਤਾਂ ਦੇ ਨਾਲ ਖਿਲਵਾੜ ਨੀ
Lyrics powered by www.musixmatch.com
More from Subedar
Loading
You Might Like
Loading
5m 3s · Punjabi